| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਬੂਟ ਮਾਧਿਅਮ ਤੋਂ ਬਿਨਾਂ ਬੂਟ ਕਰਨ ਲਈ, ਤੁਹਾਨੂੰ ਇੱਕ ਬੂਟ ਲੋਡਰ ਇੰਸਟਾਲ ਕਰਨਾ ਪਵੇਗਾ। ਇੱਕ ਬੂਟ ਲੋਡਰ ਪਹਿਲਾਂ ਸਾਫਟਵੇਅਰ ਕਾਰਜ ਹੈ, ਜੋ ਕਿ ਕੰਪਿਊਟਰ ਸ਼ੁਰੂ ਹੋਣ ਉਪਰੰਤ ਚਲਦਾ ਹੈ। ਇਹ ਓਪਰੇਟਿੰਗ ਸਿਸਟਮ ਕਰਨਲ ਸਾਫਟਵੇਅਰ ਨੂੰ ਲੋਡ ਕਰਨ ਅਤੇ ਉਸ ਨੂੰ ਸਾਰਾ ਕੰਟਰੋਲ ਤਬਦੀਲ ਕਰਨ ਲਈ ਜਵਾਬਦੇਹ ਹੈ। ਕਰਨਲ, ਲੜੀਵਾਰ, ਬਾਕੀ ਓਪਰੇਟਿੰਗ ਸਿਸਟਮ ਨੂੰ ਲੋਡ ਕਰਨ ਲਈ ਤਿਆਰ ਕਰਦਾ ਹੈ।
ਗਰਬ GRUB (ਗਰੈਂਡ ਯੂਨੀਫਾਇਡ ਬੂਟਲੋਡਰ), ਜੋ ਕਿ ਮੂਲ ਰੂਪ ਵਿੱਚ ਇੰਸਟਾਲ ਕੀਤਾ ਜਾਦਾ ਹੈ, ਇੱਕ ਬਹੁਤ ਹੀ ਸ਼ਕਤੀਸ਼ਾਲੀ ਬੂਟ ਲੋਡਰ ਹੈ। ਗਰਬ (GRUB) ਕਈ ਮੁਫ਼ਤ ਓਪਰੇਟਿੰਗ ਸਿਸਟਮਾਂ ਅਤੇ ਨਾਲ ਹੀ ਨਾਲ ਮਲਕੀਅਤ ਓਪਰੇਟਿੰਗ ਸਿਸਟਮਾਂ ਨੂੰ ਚੇਨ-ਲੋਡਿੰਗ (ਨਾ-ਸਹਾਇਕ ਓਪਰੇਟਿੰਗ ਸਿਸਟਮਾਂ ਜਿਵੇਂ ਕਿ DOS ਜਾਂ Windows ਆਦਿ ਨੂੰ ਹੋਰ ਬੂਟ ਲੋਡਰ ਰਾਹੀ ਲੋਡ ਕਰਨ ਦਾ ਵੱਖਰਾ ਢੰਗ) ਰਾਹੀਂ ਲੋਡ ਕਰ ਸਕਦਾ ਹੈ।
ਜੇਕਰ ਤੁਸੀਂ ਗਰਬ (GRUB) ਨੂੰ ਆਪਣੇ ਬੂਟ ਲੋਡਰ ਦੇ ਤੌਰ ਤੇ ਇੰਸਟਾਲ ਨਹੀਂ ਕਰਨਾ ਚਾਹੁੰਦੇ ਹੋ, ਤਾਂ ਬੂਟ ਲੋਡਰ ਤਬਦੀਲ ਦਬਾਉ, ਜਿੱਥੇ ਕਿ ਤੁਸੀਂ ਬੂਟ ਲੋਡਰ ਨਾ ਇੰਸਟਾਲ ਕਰਨ ਦੀ ਚੋਣ ਕਰ ਸਕਦੇ ਹੋ।
ਜੇਕਰ ਤੁਹਾਡੇ ਕੋਲ ਕੋਈ ਬੂਟ ਲੋਡਰ ਹੈ, ਜੋ ਕਿ Red Hat Enterprise Linux ਨੂੰ ਬੂਟ ਕਰ ਸਕਦਾ ਹੈ ਅਤੇ ਤੁਸੀਂ ਆਪਣੇ ਬੂਟ ਲੋਡਰ ਨੂੰ ਮੁੜ-ਲਿਖਣਾ ਨਹੀਂ ਚਾਹੁੰਦੇ ਹੋ, ਤਾਂ ਬੂਟ ਲੋਡਰ ਤਬਦੀਲ ਨੂੰ ਦਬਾ ਕੇ ਬੂਟ ਲੋਡਰ ਨਾ ਤਬਦੀਲ ਕਰੋ ਦੀ ਚੋਣ ਕਰੋ।
![]() | ਸਾਵਧਾਨ |
|---|---|
ਜੇਕਰ ਤੁਸੀਂ ਗਰਬ (GRUB) ਨੂੰ ਕਿਸੇ ਕਾਰਨ ਕਰਕੇ ਇੰਸਟਾਲ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਿਸਟਮ ਨੂੰ ਸਿੱਧੇ ਤੌਰ ਤੇ ਬੂਟ ਨਹੀਂ ਕਰ ਸਕਦੇ ਹੋ ਅਤੇ ਤੁਹਾਨੂੰ ਹੋਰ ਬੂਟ ਲੋਡਰ (ਜਿਵੇਂ ਕਿ ਵਪਾਰਿਕ ਬੂਟ ਲੋਡਰ ਕਾਰਜ) ਢੰਗ ਇਸਤੇਮਾਲ ਕਰਨਾ ਪਵੇਗਾ। ਇਹ ਚੋਣ ਤਾਂ ਹੀ ਕਰੋ, ਜੇਕਰ ਇਸ ਲਈ ਯਕੀਨੀ ਹੋ ਕਿ ਤੁਹਾਡੇ ਕੋਲ ਸਿਸਟਮ ਨੂੰ ਬੂਟ ਕਰਨ ਦਾ ਹੋਰ ਢੰਗ ਹੈ। |
ਹਰ ਬੂਟ ਹੋਣ ਯੋਗ ਭਾਗ ਸੂਚੀਬੱਧ ਹੈ, ਜਿਸ ਵਿੱਚ ਹੋਰ ਓਪਰੇਟਿੰਗ ਸਿਸਟਮਾਂ ਰਾਹੀਂ ਇਸਤੇਮਾਲ ਕੀਤਾ ਜਾਦੇ ਵੀ ਸ਼ਾਮਿਲ ਹਨ। ਸਿਸਟਮ ਦੇ ਰੂਟ ਫਾਇਲ ਸਿਸਟਮ ਨੂੰ ਰੱਖਣ ਵਾਲੇ ਭਾਗ Red Hat Enterprise Linux ਦਾ ਲੇਬਲ ਹੈ (ਗਰਬ (GRUB) ਲਈ)। ਹੋਰ ਭਾਗਾਂ ਵਿੱਚ ਵੀ ਬੂਟ ਲੇਬਲ ਹੋ ਸਕਦੇ ਹਨ। ਇੰਸਟਾਲੇਸ਼ਨ ਕਾਰਜ ਰਾਹੀਂ ਖੋਜੇ ਗਏ ਹੋਰ ਭਾਗ ਦੇ ਬੂਟ ਲੇਬਲ ਸ਼ਾਮਿਲ ਕਰਨ ਜਾਂ ਤਬਦੀਲ ਕਰਨ ਲਈ, ਕਿਸੇ ਇੱਕ ਨੂੰ ਚੁਣਨ ਲਈ ਦਬਾਉ। ਇੱਕ ਵਾਰ ਚੁਣਨ ਉਪਰੰਤ, ਤੁਸੀਂ ਸੋਧ ਬਟਨ ਦਾ ਇਸਤੇਮਾਲ ਕਰਕੇ ਬੂਟ ਲੇਬਲ ਨੂੰ ਤਬਦੀਲ ਕਰ ਸਕਦੇ ਹੋ।
ਮੂਲ ਉਸ ਬੂਟ ਭਾਗ ਲਈ ਚੁਣੋ, ਜਿਸ ਨੂੰ ਤੁਸੀਂ ਮੂਲ ਬੂਟ OS ਚੁਣਨਾ ਚਾਹੁੰਦੇ ਹੋ। ਤੁਸੀਂ ਮੂਲ ਬੂਟ ਪ੍ਰਤੀਬਿੰਬ ਦੀ ਚੋਣ ਕੀਤੇ ਬਿਨਾਂ ਇੰਸਟਾਲੇਸ਼ਨ ਵਿੱਚ ਅੱਗੇ ਨਹੀਂ ਜਾ ਸਕਦੇ ਹੋ।
![]() | ਸੂਚਨਾ |
|---|---|
ਲੇਬਲ ਕਾਲਮ ਸੂਚੀ ਵੇਖਾ ਰਿਹਾ ਹੈ, ਜੋ ਕਿ ਤੁਸੀਂ ਇੱਕ ਨਾ-ਗਰਾਫੀਕਲ ਬੂਟ ਲੋਡਰ ਵਿੱਚ ਬੂਟ ਚੋਣ ਸਮੇਂ ਦੇਣਾ ਹੈ, ਤਾਂ ਲੋੜੀਦਾ ਓਪਰੇਟਿੰਗ ਸਿਸਟਮ ਨੂੰ ਬੂਟ ਕੀਤਾ ਜਾ ਸਕੇ। ਇੱਕ ਵਾਰ ਜਦੋਂ ਤੁਸੀਂ ਗਰਬ (GRUB) ਬੂਟ ਪਰਦਾ ਲੋਡ ਕਰ ਲਿਆ, ਤਾਂ ਤੁਸੀਂ ਬੂਟ ਲੇਬਲ ਤੇ ਤੀਰ ਨਾਲ ਚੋਣ ਕਰ ਸਕਦੇ ਹੋ ਜਾਂ |
ਬੂਟ ਲੋਡਰ ਗੁਪਤ-ਕੋਡ ਵਾਤਾਵਰਣ ਵਿੱਚ ਇੱਕ ਸੁਰੱਖਿਆ ਢੰਗ ਮੁਹੱਇਆ ਕਰਵਾਉਦਾ ਹੈ, ਜਿਸ ਨਾਲ ਤੁਹਾਡੇ ਸਰਵਰ ਦੀ ਭੌਤਿਕ ਪਹੁੰਚ ਉਪਲੱਬਧ ਹੁੰਦੀ ਹੈ।
ਜੇਕਰ ਤੁਸੀਂ ਇੱਕ ਬੂਟ ਲੋਡਰ ਇੰਸਟਾਲ ਕਰ ਰਹੇ ਹੋ, ਤਾਂ ਤੁਹਾਨੂੰ ਆਪਣੇ ਸਿਸਟਮ ਨੂੰ ਸੁਰੱਖਿਅਤ ਕਰਨ ਲਈ ਆਪਣਾ ਗੁਪਤ-ਕੋਡ ਬਣਾਉਣਾ ਚਾਹੀਦਾ ਹੈ। ਇੱਕ ਬੂਟ ਲੋਡ ਗੁਪਤ-ਕੋਡ ਬਿਨਾਂ, ਉਪਭੋਗਤਾ ਤੁਹਾਡੇ ਸਿਸਟਮ ਦੇ ਕਰਨਲ ਨੂੰ ਚੋਣ ਦੇ ਸਕਦਾ ਹੈ, ਜਿਸ ਨਾਲ ਤੁਸੀਂ ਸਿਸਟਮ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇੱਕ ਬੂਟ ਲੋਡਰ ਗੁਪਤ-ਕੋਡ ਨਾਲ, ਨਾ-ਮਿਆਰੀ ਬੂਟ ਚੋਣ ਕਰਨ ਲਈ ਪਹਿਲਾਂ ਗੁਪਤ-ਕੋਡ ਭਰਨਾ ਪਵੇਗਾ। ਪਰ, ਕੁਝ ਕਾਰਨਾਂ ਕਰਕੇ ਅਜੇ ਵੀ ਤੁਹਾਡੀ ਮਸ਼ੀਨ ਤੇ ਡਿਸਕੀਟ, CD-ROM, ਜਾਂ USB ਮਾਧਿਅਮ ਰਾਹੀਂ ਭੌਤਿਕ ਪਹੁੰਚ ਸੰਭਵ ਹੈ, ਜੇਕਰ ਤੁਹਾਡਾ BIOS ਸਹਾਇਕ ਹੈ। ਸੁਰੱਖਿਆ ਢੰਗ, ਜਿਸ ਵਿੱਚ ਬੂਟ ਲੋਡਰ ਗੁਪਤ-ਕੋਡ ਸ਼ਾਮਿਲ ਹੈ, ਨੂੰ ਬਦਲਵੇਂ ਬੂਟ ਢੰਗਾਂ ਲਈ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਜੇਕਰ ਤੁਸੀਂ ਇੱਕ ਬੂਟ ਲੋਡਰ ਗੁਪਤ ਕੋਡ ਦਾ ਇਸਤੇਮਾਲ ਆਪਣੇ ਸਿਸਟਮ ਦੀ ਸੁਰੱਖਿਆ ਵਧਾਉਣ ਲਈ ਕਰਨਾ ਚਾਹੁੰਦੇ ਹੋ ਤਾਂ ਚੋਣ-ਬਕਸਾ ਲੇਬਲ ਬੂਟ ਲੋਡਰ ਗੁਪਤ-ਕੋਡ ਵਰਤੋਂ ਦੀ ਚੋਣ ਕਰੋ।
ਇੱਕ ਵਾਰ ਚੁਣਨ ਤੇ, ਗੁਪਤ-ਕੋਡ ਭਰੋ ਅਤੇ ਇਸ ਦੀ ਪੁਸ਼ਟੀ ਕਰੋ
ਹੋਰ ਤਕਨੀਕੀ ਬੂਟ ਲੋਡਰ ਚੋਣ ਕਰਨ ਲਈ, ਜਿਵੇਂ ਡਰਾਇਵ ਕ੍ਰਮ ਜਾਂ ਕਰਨਲ ਨੂੰ ਪੈਰਾਮੀਟਰ (ਮੁੱਲ) ਦੇਣ ਲਈ ਤਕਨੀਕੀ ਬੂਟ ਲੋਡਰ ਚੋਣ ਸੰਰਚਨਾ ਨੂੰ ਅੱਗੇ ਬਟਨ ਦਬਾਉਣ ਤੋਂ ਪਹਿਲਾਂ ਚੁਣਨਾ ਨਾ ਭੁੱਲੋ।
ਹੁਣ ਤੁਹਾਨੂੰ ਇਹ ਚੁਣਨਾ ਚਾਹੀਦਾ ਹੈ ਕਿ ਕਿਹੜਾ ਬੂਟ ਲੋਡਰ ਇੰਸਟਾਲ ਕੀਤਾ ਜਾਵੇ, ਇੱਥੇ ਤੁਸੀਂ ਇਹ ਵੀ ਨਿਰਧਾਰਿਤ ਕਰ ਸਕਦੇ ਹੋ ਕਿ ਬੂਟ ਲੋਡਰ ਕਿੱਥੇ ਇੰਸਟਾਲ ਕਰਨਾ ਹੈ। ਤੁਸੀਂ ਬੂਟ ਲੋਡਰ ਦੋਹਾਂ ਵਿੱਚੋਂ ਇੱਕ ਥਾਂ ਤੇ ਇੰਸਟਾਲ ਕਰ ਸਕਦੇ ਹੋ:
ਮਾਸਟਰ ਬੂਟ ਰਿਕਾਰਡ (master boot record) MBR — ਇਹ ਬੂਟ ਲੋਡਰ ਨੂੰ ਇੰਸਟਾਲ ਕਰਨ ਸਿਫਾਰਸ਼ੀ ਥਾਂ ਹੈ, ਜਦੋਂ ਤੱਕ ਕੋਈ ਹੋਰ ਓਪਰਟਿੰਗ ਸਿਸਟਮ ਬੂਟ ਲੋਡਰ, ਜਿਵੇਂ ਕਿ System Commander, ਇੱਥੋਂ ਸ਼ੁਰੂ ਨਾ ਹੁੰਦਾ ਹੋਵੇ। MBR ਤੁਹਾਡੀ ਹਾਰਡ-ਡਿਸਕ ਦਾ ਇੱਕ ਖਾਸ ਖੇਤਰ ਹੈ, ਜੋ ਕਿ ਤੁਹਾਡੇ ਕੰਪਿਊਟਰ ਦੇ BIOS ਰਾਹੀਂ ਸਵੈ-ਚਾਲਿਤ ਹੀ ਲੋਡ ਕੀਤਾ ਜਾਦਾ ਹੈ ਅਤੇ ਇਹ ਉਹ ਥਾਂ ਹੈ, ਜਿੱਥੋਂ ਕਿ ਬੂਟ ਲੋਡਰ ਬੂਟ ਕਾਰਵਾਈ ਦਾ ਕੰਟਰੋਲ ਪਹਿਲਾਂ ਹੀ ਲੈ ਸਕਦਾ ਹੈ। ਜੇਕਰ ਤੁਸੀਂ ਇਸ ਨੂੰ MBR ਵਿੱਚ ਇੰਸਟਾਲ ਕਰਦੇ ਹੋ, ਤਦ ਤੁਹਾਡੀ ਮਸ਼ੀਨ ਮੁੜ-ਚਾਲੂ ਹੋ ਉਪਰੰਤ GRUB ਤੁਹਾਨੂੰ ਇੱਕ ਚੋਣ ਦੇਵੇਗਾ। ਤੁਸੀਂ ਤਦ Red Hat Enterprise Linux ਨੂੰ ਬੂਟ ਕਰ ਸਕਦੇ ਹੋ ਜਾਂ ਹੋਰ ਓਪਰੇਟਿੰਗ ਸਿਸਟਮ, ਜੋ ਕਿ ਤੁਸੀਂ ਬੂਟ ਕਰਨ ਲਈ ਚੁਣਿਆ ਹੈ, ਨੂੰ ਬੂਟ ਕਰ ਸਕਦੇ ਹੋ।
ਤੁਹਾਡੇ ਬੂਟ ਭਾਗ ਦੇ ਪਹਿਲੇ ਸੈਕਟਰ ਤੇ — ਇਸ ਦੀ ਸਿਫਾਰਸ਼ ਤਾਂ ਕੀਤੀ ਜਾਦੀ ਹੈ, ਜੇਕਰ ਤੁਸੀਂ ਪਹਿਲਾਂ ਹੀ ਇੱਕ ਬੂਟ ਲੋਡਰ ਇਸਤੇਮਾਲ ਕਰ ਰਹੇ ਹੋ। ਇਸ ਹਾਲਾਤ ਵਿੱਚ, ਤੁਹਾਡਾ ਹੋਰ ਬੂਟ ਲੋਡਰ ਕੰਟਰੋਲ ਪਹਿਲਾਂ ਲੈਂਦਾ ਹੈ। ਤਦ ਤੁਸੀਂ ਉਸ ਬੂਟ ਲੋਡਰ ਨੂੰ ਗਰਬ (GRUB) ਸ਼ੁਰੂ ਕਰਨ ਲਈ ਸੰਰਚਿਤ ਕਰ ਸਕਦੇ ਹੋ, ਜੋ ਕਿ ਤੁਹਾਡੇ Red Hat Enterprise Linux ਨੂੰ ਸ਼ੁਰੂ ਕਰਦਾ ਹੈ।
![]() | ਸੰਕੇਤ |
|---|---|
ਜੇਕਰ ਤੁਹਾਡੇ ਕੋਲ ਇੱਕ ਰੇਡ (RAID) ਕਾਰਡ ਹੈ, ਤਾਂ ਧਿਆਨ ਰੱਖੋ ਕਿ ਕੁਝ BIOS ਰੇਡ (RAID) ਕਾਰਡ ਤੋਂ ਬੂਟ ਕਰਨ ਲਈ ਸਹਾਇਕ ਨਹੀਂ ਹਨ। ਇਸ ਸਥਿਤੀ ਵਿੱਚ ਬੂਟ ਲੋਡਰ ਨੂੰ MBR ਜਾਂ ਰੇਡ (RAID) ਲੜੀ ਵਿੱਚ ਇੰਸਟਾਲ ਨਹੀਂ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਬੂਟ ਲੋਡਰ ਨੂੰ ਉਸ ਡਰਾਇਵ ਦੇ MBR ਤੇ ਇੰਸਟਾਲ ਕਰਨਾ ਚਾਹੀਦਾ ਹੈ, ਜਿੱਥੇ ਕਿ /boot/ ਭਾਗ ਬਣਾਇਆ ਹੈ। |
ਜੇਕਰ ਤੁਹਾਡਾ ਸਿਸਟਮ ਸਿਰਫ Red Hat Enterprise Linux ਹੀ ਇਸਤੇਮਾਲ ਕਰ ਰਿਹਾ ਹੈ, ਤਾਂ ਤੁਹਾਨੂੰ MBR ਚੁਣਨਾ ਚਾਹੀਦਾ ਹੈ।
ਡਰਾਇਵ ਕ੍ਰਮ ਤਬਦੀਲ ਦਬਾਉ, ਜੇਕਰ ਤੁਸੀਂ ਡਰਾਇਵ ਕ੍ਰਮ ਤਬਦੀਲ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ BIOS ਠੀਕ ਡਰਾਇਵ ਕ੍ਰਮ ਵਾਪਿਸ ਨਹੀਂ ਕਰਦਾ ਹੈ। ਡਰਾਇਵ ਕ੍ਰਮ ਤਬਦੀਲ ਕਰਨਾ ਤਾਂ ਵੀ ਸਹਾਇਕ ਹੈ,ਜੇਕਰ ਤੁਹਾਡੇ ਕੋਲ ਜਿਆਦਾ SCSI ਐਂਡਪਟਰ ਜਾਂ ਦੋਵੇ SCSI ਅਤੇ IDE ਐਂਡਪਟਰ ਹਨ ਅਤੇ ਤੁਸੀਂ SCSI ਜੰਤਰ ਤੋਂ ਬੂਟ ਕਰਨਾ ਚਾਹੁੰਦੇ ਹੋ।
LBA32 ਮਜਬੂਰ (ਆਮ ਤੌਰ ਤੇ ਲੋੜ ਨਹੀਂ) ਚੋਣ ਤੁਹਾਨੂੰ ਤਾਂ ਸਹਾਇਕ ਹੈ, ਜੇਕਰ /boot ਭਾਗ 1024 ਸਿਲੰਡਰ ਸੀਮਾ ਤੋਂ ਵੱਧ ਗਿਆ ਹੋਵੇ। ਕੇਵਲ ਜੇਕਰ ਤੁਹਾਡੇ ਕੋਲ ਸਿਸਟਮ ਹੈ, ਜੋ ਕਿ ਓਪਰੇਟਿੰਗ ਸਿਸਟਮ ਨੂੰ ਬੂਟ ਕਰਵਾਉਣ ਲਈ 1024 ਸਿਲੰਡਰ ਸੀਮਾ ਤੋਂ ਜਿਆਦਾ LBA32 ਐਕਸ਼ਟੇਸ਼ਨ ਦਾ ਸਹਾਇਕ ਹੈ, ਅਤੇ ਤੁਸੀਂ ਆਪਣਾ /boot ਭਾਗ ਸਿਲੰਡਰ 1024 ਤੋਂ ਵੱਧ ਤੇ ਰੱਖਣਾ ਚਾਹੁੰਦੇ ਹੋ ਤਾਂ ਇਹ ਚੋਣ ਇਸਤੇਮਾਲ ਕਰੋ।
![]() | ਸੂਚਨਾ | |
|---|---|---|
ਆਪਣੀ ਹਾਰਡ-ਡਿਸਕ ਦੇ ਵਿਭਾਗੀਕਰਨ ਦੌਰਾਨ, ਇਹ ਯਾਦ ਰੱਖੋ ਕਿ ਕੁਝ ਪੁਰਾਣੇ ਸਿਸਟਮਾਂ ਦੇ BIOS ਇੱਕ ਹਾਰਡ-ਡਿਸਕ ਦੇ ਪਹਿਲੇ 1024 ਸਿਲੰਡਰਾਂ ਤੋਂ ਵੱਧ ਤੋਂ ਖੋਲ ਨਹੀਂ ਸਕਦੇ ਹਨ। ਜੇਕਰ ਇਹ ਮਸਲਾ ਹੋਵੇ ਤਾਂ ਆਪਣੀ ਹਾਰਡ-ਡਿਸਕ ਦੇ ਪਹਿਲੇ 1024 ਸਿਲੰਡਰਾਂ ਤੇ /boot ਲੀਨਕਸ (Linux) ਭਾਗ ਲਈ ਖਾਲੀ ਥਾਂ ਜ਼ਰੂਰ ਰੱਖੋ ਤਾਂ ਕਿ ਲੀਨਕਸ (Linux) ਸਿਸਟਮ ਸ਼ੁਰੂ (ਬੂਟ) ਹੋ ਸਕੇ। ਹੋਰ ਲੀਨਕਸ (Linux) ਭਾਗ 1024 ਸਿੰਡਲਰ ਤੋਂ ਬਾਅਦ ਵੀ ਹੋ ਸਕਦੇ ਹਨ। parted ਵਿੱਚ, 1024 ਸਿਲੰਡਰ 528 ਮੈਬਾ ਦੇ ਬਰਾਬਰ ਹੈ। ਵਧੇਰੇ ਜਾਣਕਾਰੀ ਲਈ ਵੇਖੋ:
|
ਜੇਕਰ ਤੁਸੀਂ ਬੂਟ ਕਮਾਂਡ ਵਿੱਚ ਮੂਲ ਚੋਣ ਜੋੜਨੀ ਚਾਹੁੰਦੇ ਹੋ, ਇਹਨਾਂ ਨੂੰ ਸਧਾਰਨ ਕਰਨਲ ਪੈਰਾਮੀਟਰ ਖੇਤਰ ਵਿੱਚ ਦੇ ਸਕਦੇ ਹੋ। ਕੋਈ ਚੋਣ, ਜੋ ਤੁਸੀਂ ਸ਼ਾਮਿਲ ਕੀਤੀ, ਨੂੰ ਲੀਨਕਸ (Linux) ਕਰਨਲ ਨੂੰ ਹਰੇਕ ਵਾਰ ਬੂਟ ਕਰਨ ਤੇ ਭੇਜੀ ਜਾਵੇਗੀ।
ਸੰਕਟਕਾਲੀਨ ਢੰਗ ਤੁਹਾਨੂੰ ਇੱਕ ਛੋਟੇ Red Hat Enterprise Linux ਵਾਤਾਵਰਣ ਵਿੱਚ ਬੂਟ ਮਾਧਿਅਮ ਜਾਂ ਕੁਝ ਹੋਰ ਬੂਟ ਢੰਗਾਂ ਨਾਲ, ਜੋ ਕਿ ਸਿਸਟਮ ਦੀ ਡਰਾਇਵ ਤੋਂ ਵੱਖਰੇ ਹੋਣ, ਬੂਟ ਕਰਨ ਲਈ ਸਹਾਇਕ ਹੈ। ਕਈ ਵਾਰ ਅਜਿਹਾ ਹੋ ਜਾਦਾ ਹੈ ਕਿ ਤੁਸੀਂ Red Hat Enterprise Linux ਨੂੰ ਆਪਣੀ ਸਿਸਟਮ ਦੀ ਹਾਰਡ ਡਿਸਕ ਤੋਂ ਫਾਇਲਾਂ ਖੋਲਣ ਲਈ ਨਹੀਂ ਇਸਤੇਮਾਲ ਨਹੀਂ ਕਰ ਸਕਦੇ ਹੋ। ਸੰਕਟਕਾਲੀਨ ਢੰਗ ਨਾਲ ਤੁਸੀਂ ਆਪਣੇ ਸਿਸਟਮ ਦੀ ਹਾਰਡ ਡਰਾਇਵ ਤੇ ਸੰਭਾਲੀਆਂ ਫਾਇਲਾਂ ਨੂੰ ਖੋਲ ਸਕਦੇ ਹੋ, ਜੇਕਰ ਤੁਸੀਂ ਆਪਣੀ ਡਰਾਇਵ ਤੋਂ Red Hat Enterprise Linux ਨੂੰ ਨਹੀਂ ਚਲਾ ਰਹੇ ਹੋ। ਜੇਕਰ ਤੁਸੀਂ ਸੰਕਟਕਾਲੀਨ ਢੰਗ ਇਸਤੇਮਾਲ ਕਰਨ ਦੀ ਲੋੜ ਹੈ ਤਾਂ ਹੇਠ ਲਿਖੀਆਂ ਦੀ ਪਾਲਨਾ ਕਰੋ:
ਇੱਕ x86, AMD64, or Intel® EM64T ਸਿਸਟਮ ਤੇ CD-ROM ਦੀ ਸਹਾਇਤਾ ਨਾਲ ਬੂਟ ਕਰਨ ਲਈ, ਇੰਸਟਾਲੇਸ਼ਨ ਬੂਟ ਪ੍ਰਾਉਟ ਤੇ linux rescue ਲਿਖੋ। Itanium ਉਪਭੋਗਤਾਵਾਂ ਨੂੰ ਸੰਕਟਕਾਲੀਨ ਢੰਗ ਲਈ elilo linux rescue ਲਿਖਣਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਲਈ, Red Hat Enterprise Linux System Administration Guide ਵੇਖੋ।
ਜੇਕਰ ਤੁਸੀਂ ਇੱਕ ਬੂਟ ਲੋਡਰ ਨੂੰ ਇੰਸਟਾਲ ਨਹੀਂ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਕਈ ਬਦਲ ਹਨ:
ਜੇਕਰ ਤੁਸੀਂ ਲੀਨਕਸ (Linux) ਨੂੰ MS-DOS ਤੋਂ ਲੋਡ ਕਰ ਸਕਦੇ ਹੋ। ਬਦਕਿਸਮਤੀ ਨਾਲ, ਇਸ ਲਈ ਲੀਨਕਸ (Linux) ਕਰਨਲ ਦੀ ਇੱਕ ਨਕਲ (ਅਤੇ ਇੱਕ ਸ਼ੁਰੂਆਤੀ RAM ਡਿਸਕ ਵੀ, ਜੇਕਰ SCSI ਐਂਡਪਟਰ ਹੈ) ਇੱਕ MS-DOS ਭਾਗ ਤੇ ਲੋੜੀਦੀ ਹੈ। ਇਸ ਢੰਗ ਨੂੰ ਪੂਰਨ ਕਰਨ ਲਈ ਤੁਹਾਨੂੰ ਆਪਣਾ Red Hat Enterprise Linux ਸਿਸਟਮ ਹੋਰ ਢੰਗ (ਜਿਵੇਂ ਕਿ ਇੱਕ ਬੂਟ CD-ROM ਆਦਿ) ਨਾਲ ਬੂਟ ਕਰਨਾ ਪਵੇਗਾ, ਤਦ ਕਰਨਲ ਨੂੰ ਇੱਕ MS-DOS ਭਾਗ ਤੇ ਨਕਲ ਕਰਨਾ ਪਵੇਗਾ। LOADLIN ਇੱਥੇ ਉਪਲੱਬਧ ਹੈ
ftp://metalab.unc.edu/pub/Linux/system/boot/dualboot/ |
ਅਤੇ ਸੰਬੰਧਿਤ ਪ੍ਰਤੀਬਿੰਬ ਸਾਇਟਾਂ।
SYSLINUX ਇੱਕ MS-DOS ਕਾਰਜ ਹੈ, ਜੋ ਕਿ LOADLIN ਵਰਗਾ ਹੀ ਹੈ। ਇਹ ਇੱਥੇ ਉਪਲੱਬਧ ਹੈ
ftp://metalab.unc.edu/pub/Linux/system/boot/loaders/ |
ਅਤੇ ਸੰਬੰਧਿਤ ਪ੍ਰਤੀਬਿੰਬ ਸਾਇਟਾਂ।
ਜੇਕਰ ਤੁਸੀਂ ਲੀਨਕਸ (Linux) ਨੂੰ ਵਪਾਰਿਕ ਬੂਟ ਲੋਡਰ ਰਾਹੀਂ ਲੋਡ ਕਰਨਾ ਚਾਹੁੰਦੇ ਹੋ। ਉਦਾਹਰਨ ਲਈ System Commander ਅਤੇ Partition Magic ਲੀਨਕਸ (Linux) ਨੂੰ ਬੂਟ ਕਰਨ ਦੇ ਯੋਗ ਹਨ (ਪਰ ਇਹਨਾਂ ਲਈ ਵੀ ਤੁਹਾਨੂੰ ਲੀਨਕਸ (Linux) ਦੇ ਰੂਟ ਭਾਗ ਤੇ ਗਰਬ (GRUB) ਇੰਸਟਾਲ ਕਰਨ ਦੀ ਲੋੜ ਹੈ)
![]() | ਸੂਚਨਾ |
|---|---|
ਬੂਟ ਲੋਡਰ, ਜਿਵੇਂ ਕਿ LOADLIN ਅਤੇ System Commander ਸੁਤੰਤਰ ਬੂਟ ਲੋਡਰ ਮੰਨੇ ਜਾਂਦੇ ਹਨ ਅਤੇ Red Hat ਵਲੋਂ ਮਾਨਤਾ ਪ੍ਰਾਪਤ ਨਹੀਂ ਹਨ। |
ਇਹ ਭਾਗ ਖਾਸ ਤੌਰ ਤੇ SMP ਮੁੱਖ-ਬੋਰਡਾਂ ਲਈ ਹੀ ਹੈ। SMP, ਸਮਿਟ੍ਰੀਕ ਮਲਟੀਪ੍ਰੋਸੈਂਸਿੰਗ ਦਾ ਸੰਖੇਪ, ਇੱਕ ਕੰਪਿਊਟਰ ਢਾਂਚਾ ਹੈ, ਜੋ ਕਿ ਬਹੁ-CPU ਦੀ ਮੌਜੂਦਗੀ ਨੂੰ ਵੱਖਰੇ ਕਾਰਜਾਂ ਲਈ ਇੱਕ ਸਮੇਂ ਇਸਤੇਮਾਲ ਕਰਕੇ (ਮਲਟੀ-ਪ੍ਰੋਸੈਸਿੰਗ) ਕਾਰਜਕੁਸ਼ਤਾ ਵਧਾ ਦਿੰਦਾ ਹੈ।
ਜੇਕਰ ਇੰਸਟਾਲੇਸ਼ਨ ਕਾਰਜ ਨੇ ਤੁਹਾਡੇ ਸਿਸਟਮ ਤੇ SMP ਮੁੱਖ ਬੋਰਡ ਖੋਜਿਆ, ਤਾਂ ਇਹ ਸਵੈ-ਚਾਲਿਤ ਹੀ ਦੋ ਬੂਟ ਲੋਡਰ ਇੰਦਰਾਜ਼ ਬਣਾ ਦੇਵੇਗਾ।
![]() | ਸੂਚਨਾ |
|---|---|
ਇੱਕ SMP ਕਰਨਲ ਮੂਲ ਰੂਪ ਵਿੱਚ ਹੀ Intel® Pentium® 4 ਸਿਸਟਮ ਤੇ ਹਾਈਪਰਥਰਿਡਿੰਗ ਲਈ ਇੰਸਟਾਲ ਹੋ ਜਾਵੇਗਾ। |
ਦੋ ਗਰਬ (GRUB) ਇੰਦਰਾਜ਼ Red Hat Enterprise Linux (kernel version) ਅਤੇ Red Hat Enterprise Linux (kernel version-smp) ਹਨ। Red Hat Enterprise Linux (kernel version-smp) ਮੂਲ ਰੂਪ ਵਿੱਚ ਬੂਟ ਕਰਦਾ ਹੈ। ਪਰ, ਜੇਕਰ ਤੁਹਾਨੂੰ SMP ਕਰਨਲ ਨਾਲ ਸਮੱਸਿਆ ਹੈ ਤਾਂ ਤੁਸੀਂ Red Hat Enterprise Linux (kernel version) ਇੰਦਰਾਜ਼ ਨੂੰ ਬੂਟ ਕਰਨ ਲਈ ਚੁਣ ਸਕਦੇ ਹੋ। ਤੁਸੀਂ ਸਾਰੀ ਕਾਰਵਾਈਆਂ ਪਹਿਲਾਂ ਵਾਂਗ ਹੀ ਜਾਰੀ ਰੱਖ ਸਕਦੇ ਹੋ, ਪਰ ਸਿਰਫ਼ ਇੱਕ ਹੀ ਪ੍ਰੋਸੈਂਸਰ ਦਾ ਇਸਤੇਮਾਲ ਕਰਕੇ।