4.3. ਇੰਸਟਾਲੇਸ਼ਨ ਕਾਰਜ ਸ਼ੁਰੂਆਤ

ਸ਼ੁਰੂ ਕਰਨ ਲਈ, ਪਹਿਲਾਂ ਇਹ ਯਕੀਨੀ ਕਰਨ ਲਵੋ ਕਿ ਤੁਹਾਡੇ ਕੋਲ ਸਭ ਲੋੜੀਦੇ ਸਰੋਤ ਹਨ। ਜੇਕਰ ਤੁਸੀਂ ਅਧਿਆਇ 2 ਨੂੰ ਪਹਿਲਾਂ ਹੀ ਪੜ੍ਹਿਆ ਹੈ ਅਤੇ ਹਦਾਇਤਾਂ ਦੀ ਪਾਲਨਾ ਕੀਤੀ ਹੈ ਤਾਂ ਤੁਸੀਂ ਇੰਸਟਾਲੇਸ਼ਨ ਕਾਰਜ ਨੂੰ ਸ਼ੁਰੂ ਕਰ ਸਕਦੇ ਹੋ। ਜਦੋਂ ਤੁਸੀਂ ਇਹ ਯਕੀਨੀ ਹੋ ਜਾਵੇ ਕਿ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ ਤਾਂ, Red Hat Enterprise Linux CD-ROM #1 ਜਾਂ ਜੋ ਕੋਈ ਵੀ ਇੰਸਟਾਲੇਸ਼ਨ ਮਾਧਿਅਮ ਤੁਸੀਂ ਬਣਾਇਆ ਹੈ, ਨਾਲ ਤੁਸੀਂ ਇੰਸਟਾਲੇਸ਼ਨ ਕਾਰਜ ਨੂੰ ਬੂਟ ਕਰੋ।

ਸੂਚਨਾਸੂਚਨਾ
 

ਕਦੇ-ਕਦੇ, ਕੁਝ ਜੰਤਰਾਂ ਨੂੰ ਇੱਕ ਡਰਾਇਵਰ ਡਿਸਕੀਟ ਦੀ ਇੰਸਟਾਲੇਸ਼ਨ ਦੌਰਾਨ ਜਰੂਰਤ ਪੈਂਦੀ ਹੈ। ਇੱਕ ਡਰਾਇਵਰ ਡਿਸਕੀਟ ਉਹਨਾਂ ਜੰਤਰਾਂ ਲਈ ਸਹਿਯੋਗ ਸ਼ਾਮਿਲ ਕਰਦੀ ਹੈ, ਜੋ ਕਿ ਇੰਸਟਾਲੇਸ਼ਨ ਕਾਰਜ ਵਿੱਚ ਸਹਿਯੋਗੀ ਨਹੀਂ ਹਨ। ਅੰਤਿਕਾ E ਵਧੇਰੇ ਜਾਣਕਾਰੀ ਲਈ ਵੇਖੋ।

4.3.1. x86, AMD64, ਅਤੇ Intel® EM64T ਸਿਸਟਮ ਤੇ ਇੰਸਟਾਲੇਸ਼ਨ ਕਾਰਜ ਬੂਟ ਕਰਨਾ

ਤੁਸੀਂ ਹੇਠ ਲਿਖੇ ਕਿਸੇ ਮਾਧਿਅਮ ਨਾਲ ਇੰਸਟਾਲੇਸ਼ਨ ਕਾਰਜ ਨਾਲ ਬੂਟ ਕਰ ਸਕਦੇ ਹੋ (ਇਹ ਇਸ ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਸਿਸਟਮ ਕਿਸ ਲਈ ਸਹਾਇਕ ਹੈ):

ਇੱਕ ਬੂਟ CD-ROM ਬਣਾਉਣ ਲਈ ਜਾਂ ਆਪਣੀ USB ਪੈੱਨ ਡਰਾਇਵ ਤੋਂ ਇੰਸਟਾਲੇਸ਼ਨ ਸ਼ੁਰੂ ਕਰਨ ਲਈ, ਹਿੱਸਾ 2.4.2 ਵੇਖੋ।

ਬੂਟ ਮਾਧਿਅਮ ਪਾਉ ਅਤੇ ਸਿਸਟਮ ਨੂੰ ਮੁੜ-ਚਾਲੂ ਕਰੋ। ਤੁਹਾਡੀ BIOS ਵਿਵਸਥਾ ਨੂੰ ਤਬਦੀਲ ਕਰਨਾ ਪੈ ਸਕਦਾ ਤਾਂ ਕਿ ਤੁਸੀਂ CD-ROM ਜਾਂ USB ਜੰਤਰ ਤੋਂ ਬੂਟ ਕਰ ਸਕੋ।

ਸੰਕੇਤਸੰਕੇਤ
 

x86, AMD64, ਜਾਂ Intel® EM64T ਸਿਸਟਮ ਤੇ ਆਪਣੀ BIOS ਵਿਵਸਥਾ ਤਬਦੀਲ ਕਰਨ ਲਈ, ਤੁਹਾਡੇ ਕੰਪਿਊਟਰ ਦੇ ਪਹਿਲੇ ਬੂਟ ਦੀਆਂ ਹਦਾਇਤਾਂ ਨੂੰ ਆਪਣੇ ਮਾਨੀਟਰ ਤੇ ਵੇਖੋ। ਇੱਕ ਪਾਠ ਸਤਰ ਆਏਗੀ, ਜੋ ਕਿ ਤੁਹਾਨੂੰ BIOS ਵਿਵਸਥਾ ਵਿੱਚ ਜਾਣ ਲਈ ਸਵਿੱਚ ਦਿਖਾਏਗੀ।

ਇੱਕ ਵਾਰ ਜਦੋਂ ਤੁਸੀਂ ਆਪਣੇ BIOS ਵਿਵਸਥਾ ਕਾਰਜ ਵਿੱਚ ਚਲੇ ਗਏ, ਤਾਂ ਉਹ ਭਾਗ ਖੋਜੋ, ਜਿੱਥੇ ਕਿ ਤੁਸੀਂ ਆਪਣਾ ਬੂਟ ਕ੍ਰਮ ਤਬਦੀਲ ਕਰ ਸਕਦੇ ਹੋ। ਮੂਲ ਕਰਕੇ ਇਹ C, A ਜਾਂ A, C (ਇਹ ਇਸ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਹਾਰਡ ਡਰਾਇਵ [C] ਤੋਂ ਬੂਟ ਕਰਦੇ ਹੋ ਜਾਂ ਡਿਸਕ ਡਰਾਇਵ [A] ਤੋਂ) ਇਸ ਕ੍ਰਮ ਨੂੰ ਇਸਤਰਾਂ ਤਬਦੀਲ ਕਰੋ ਕਿ ਤੁਹਾਡੇ ਬੂਟ ਕ੍ਰਮ ਵਿੱਚ CD-ROM ਪਹਿਲਾਂ ਹੋ ਜਾਵੇ ਅਤੇ C ਜਾਂ A (ਜੋ ਵੀ ਤੁਹਾਡਾ ਮੂਲ ਬੂਟ ਲੋਡਰ ਹੈ) ਦੂਜੇ ਕ੍ਰਮ ਤੇ ਹੋਵੇ। ਇਹ ਕੰਪਿਊਟਰ ਨੂੰ ਪਹਿਲਾਂ CD-ROM ਡਰਾਇਵ ਤੋਂ ਬੂਟ ਹੋਣ ਯੋਗ ਮਾਧਿਅਮ ਦੀ ਖੋਜ ਕਰਨ ਲਈ ਕਹੇਗਾ, ਜੇਕਰ ਇਸ ਨੂੰ ਬੂਟ ਹੋਣਯੋਗ ਮਾਧਿਅਮ CD-ROM ਡਰਾਇਵ ਤੋਂ ਨਾ ਲੱਭਿਆ ਤਾਂ ਇਹ ਤੁਹਾਡੀ ਹਾਰਡ ਡਿਸਕ ਜਾਂ ਡਿਸਕੀਟ ਡਰਾਇਵ ਤੋਂ ਲੱਭੇਗਾ।

BIOS ਬੰਦ ਕਰਨ ਤੋਂ ਪਹਿਲਾਂ ਆਪਣੀਆਂ ਤਬਦੀਲੀਆਂ ਸੰਭਾਲੋ। ਵਧੇਰੇ ਜਾਣਕਾਰੀ ਲਈ ਆਪਣੇ ਸਿਸਟਮ ਦੇ ਨਾਲ ਆਏ ਦਸਤਾਵੇਜ਼ ਵੇਖੋ।

ਕੁਝ ਅੰਤਰਾਲ ਉਪਰੰਤ, ਇੱਕ ਪਰਦਾ ਆਏਗਾ, ਜੋ ਕਿ boot: ਪ੍ਰਾਉਟ ਦਿਖਾਏਗਾ। ਇਹ ਪਰਦਾ ਕਈ ਬੂਟ ਚੋਣ ਦਾ ਸਮੂਹ ਜਾਣਕਾਰੀ ਰੱਖਦਾ ਹੈ। ਹਰ ਬੂਟ ਚੋਣ ਨਾਲ ਸੰਬੰਧਿਤ ਇੱਕ ਜਾਂ ਵਧੇਰੇ ਸਹਾਇਤਾ ਪਰਦਾ ਸੰਬੰਧਿਤ ਹੋਣਗੇ। ਸਹਾਇਤਾ ਪਰਦਾ ਖੋਲਣ ਲਈ ਪਰਦੇ ਦੇ ਹੇਠਾਂ ਦਿੱਤੀ ਸਤਰ ਵਿੱਚੋਂ ਲੋੜੀਦਾ ਫੰਕਸ਼ਨ ਸਵਿੱਚ ਦਬਾਉ।

ਜਿਵੇਂ ਹੀ ਤੁਸੀਂ ਇੰਸਟਾਲੇਸ਼ਨ ਕਾਰਜ ਸ਼ੁਰੂ ਕਰੋ, ਤਾਂ ਦੋ ਗੱਲਾਂ ਦਾ ਖਿਆਲ ਰੱਖੋ:

ਸਧਾਰਨ ਤੌਰ ਤੇ, ਤੁਹਾਨੂੰ ਸਿਰਫ [Enter] ਸਵਿੱਚ ਹੀ ਬੂਟ ਕਰਨ ਲਈ ਜਰੂਰੀ ਹੈ। ਬੂਟ ਸੁਨੇਹੇ ਮੁੜ-ਜਾਂਚ ਲਈ ਧਿਆਨ ਨਾਲ ਵੇਖਦੇ ਰਹੋ ਕਿ ਲੀਨਕਸ (Linux) ਕਰਨਲ ਨੇ ਤੁਹਾਡੇ ਜੰਤਰਾਂ ਨੂੰ ਪਛਾਣ ਲਿਆ ਹੈ। ਜੇਕਰ ਤੁਹਾਡੇ ਜੰਤਰ ਠੀਕ ਤਰਾਂ ਪਛਾਣੇ ਗਏ ਤਾਂ ਅਗਲੇ ਪਰਦੇ ਨਾਲ ਜਾਰੀ ਰੱਖੋ। ਜੇਕਰ ਇਸ ਨੇ ਤੁਹਾਡੇ ਜੰਤਰਾਂ ਨੂੰ ਠੀਕ ਤਰਾਂ ਨਹੀਂ ਪਛਾਣਿਆ ਹੈ, ਤਾਂ ਤੁਹਾਨੂੰ ਇੰਸਟਾਲੇਸ਼ਨ ਮੁੜ ਸ਼ੁਰੂ ਕਰਨੀ ਪੈ ਸਕਦੀ ਹੈ ਅਤੇ ਅੰਤਿਕਾ F ਤੇ ਉਪਲੱਬਧ ਬੂਟ ਚੋਣਾਂ ਵਿੱਚੋਂ ਇੱਕ ਇਸਤੇਮਾਲ ਕਰੋ।

4.3.2. Itanium ਸਿਸਟਮ ਤੇ ਇੰਸਟਾਲੇਸ਼ਨ ਕਾਰਜ ਬੂਟ ਕਰਨਾ

ਤੁਹਾਡਾ Itanium ਸਿਸਟਮ Red Hat Enterprise Linux ਇੰਸਟਾਲੇਸ਼ਨ ਕਾਰਜ ਨੂੰ Red Hat Enterprise Linux CD #1 ਤੋਂ ਸਿੱਧਾ ਹੀ ਬੂਟ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ Itanium CD-ROM ਤੋਂ ਇੰਸਟਾਲੇਸ਼ਨ ਕਾਰਜ ਨੂੰ ਬੂਟ ਨਹੀਂ ਕਰ ਰਿਹਾ ਹੈ (ਜਾਂ ਤੁਸੀਂ ਇੱਕ ਹਾਰਡ-ਡਰਾਇਵ, NFS, FTP, ਜਾਂ HTTP ਇੰਸਟਾਲੇਸ਼ਨ ਕਰਨੀ ਚਾਹੁੰਦੇ ਹੋ) ਤਾਂ ਤੁਹਾਨੂੰ LS-120 ਡਿਸਕੀਟ ਤੋਂ ਬੂਟ ਕਰਨਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਹਿੱਸਾ 4.3.2.2 ਵੇਖੋ।

4.3.2.1. ਇੰਸਟਾਲੇਸ਼ਨ ਕਾਰਜ CD-ROM ਤੋਂ ਬੂਟ ਕਰਨਾ

Red Hat Enterprise Linux CD #1 ਤੋਂ ਬੂਟ ਕਰਨ ਲਈ ਇਹਨਾਂ ਹਦਾਇਤਾਂ ਦੀ ਪਾਲਨਾ ਕਰੋ:

  1. Red Hat Enterprise Linux CD #1 ਤੋਂ ਬਿਨਾਂ ਸਭ ਮਾਧਿਅਮ ਹਟਾ ਦਿਓ।

  2. Boot Option ਮੇਨੂ ਤੋਂ EFI Shell ਚੁਣੋ।

  3. Shell> ਪ੍ਰਾਉਟ ਤੇ ਫਾਇਲ ਸਿਸਟਮ ਨੂੰ CD-ROM ਤੇ ਤਬਦੀਲ ਕਰੋ। ਉਦਾਹਰਨ ਲਈ ਉੱਪਰਲੇ ਨਮੂਨੇ ਵਿੱਚ map ਆਉਟਪੁੱਟ, CD-ROM ਤੇ ਸਿਸਟਮ ਭਾਗ fs1 ਹੈ। ਫਾਇਲ ਸਿਸਟਮ fs1 ਤਬਦੀਲੀ ਕਰਨ ਲਈ ਪ੍ਰਾਉਟ ਤੇ fs1: ਲਿਖੋ।

  4. ਇੰਸਟਾਲੇਸ਼ਨ ਕਾਰਜ ਵਿੱਚ ਬੂਟ ਕਰਨ ਲਈ elilo linux ਲਿਖੋ।

  5. ਇੰਸਟਾਲੇਸ਼ਨ ਸ਼ੁਰੂ ਕਰਨ ਲਈ ਅਧਿਆਇ 4 ਵੇਖੋ।

4.3.2.2. ਇੱਕ LS-120 ਡਿਸਕਿਟ ਤੋਂ ਇੰਸਟਾਲੇਸ਼ਨ ਕਾਰਜ ਬੂਟ ਕਰਨਾ

ਜੇਕਰ ਤੁਹਾਡਾ Itanium CD-ROM ਤੋਂ ਇੰਸਟਾਲੇਸ਼ਨ ਕਾਰਜ ਨੂੰ ਬੂਟ ਨਹੀਂ ਕਰ ਰਿਹਾ ਹੈ, ਤਾਂ ਤੁਹਾਨੂੰ LS-120 ਡਿਸਕੀਟ ਤੋਂ ਬੂਟ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇੱਕ ਹਾਰਡ-ਡਰਾਇਵ, NFS, FTP, ਜਾਂ HTTP ਇੰਸਟਾਲੇਸ਼ਨ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ LS-120 ਡਿਸਕੀਟ ਤੋਂ ਬੂਟ ਕਰਨਾ ਚਾਹੀਦਾ ਹੈ।

ਤੁਹਾਨੂੰ CD #1:images/boot.img ਤੋਂ ਬੂਟ ਪ੍ਰਤੀਬਿੰਬ ਫਾਇਲ ਤੋਂ LS-120 ਬੂਟ ਪ੍ਰਤੀਬਿੰਬ ਫਾਇਲ ਡਿਸਕੀਟ ਬਣਾਉਣੀ ਚਾਹੀਦੀ ਹੈ। ਲੀਨਕਸ (Linux) ਵਿੱਚ ਇਹ ਡਿਸਕੀਟ ਬਣਾਉਣ ਲਈ ਇੱਕ ਖਾਲੀ LS-120 ਡਿਸਕੀਟ ਪਾਉ ਅਤੇ ਸ਼ੈੱਲ ਪ੍ਰਾਉਟ ਤੇ ਹੇਠ ਲਿਖੀ ਕਮਾਂਡ ਲਿਖੋ:

dd if=boot.img of=/dev/hda bs=180k

boot.img ਨੂੰ ਬੂਟ ਪ੍ਰਤੀਬਿੰਬ ਫਾਇਲ ਦੇ ਪੂਰੇ ਮਾਰਗ ਨਾਲ ਤਬਦੀਲ ਕਰੋ ਅਤੇ /dev/hda ਨੂੰ ਠੀਕ LS-120 ਡਿਸਕੀਟ ਡਰਾਇਵ ਜੰਤਰ ਨਾਂ ਨਾਲ ਤਬਦੀਲ ਕਰੋ।

ਜੇਕਰ ਤੁਸੀਂ Red Hat Enterprise Linux CD ਨਹੀਂ ਇਸਤੇਮਾਲ ਨਹੀਂ ਕਰ ਰਹੇ ਹੋ, ਤਾਂ ਇੰਸਟਾਲੇਸ਼ਨ ਕਾਰਜ ਪਾਠ ਢੰਗ ਨਾਲ ਸ਼ੁਰੂ ਹੋਵੇਗਾ ਅਤੇ ਤੁਹਾਨੂੰ ਆਪਣੇ ਸਿਸਟਮ ਲਈ ਕੁਝ ਮੂਲ ਚੋਣਾਂ ਕਰਨੀਆਂ ਪੈਣਗੀਆਂ।

ਜੇਕਰ ਤੁਸੀਂ CD-ROM ਦੇ ਇਸਤੇਮਾਲ ਕਰਕੇ ਇੰਸਟਾਲੇਸ਼ਨ ਕਾਰਜ ਸ਼ੁਰੂ ਕਰ ਰਹੇ ਹੋ ਤਾਂ ਅਧਿਆਇ 4 ਦੀਆਂ ਹਦਾਇਤਾਂ ਦੀ ਪਾਲਨਾ ਕਰੋ।

LS-120 ਬੂਟ ਡਿਸਕਿਟ ਤੋਂ ਬੂਟ ਕਰਨ ਲਈ ਇਹਨਾਂ ਹਦਾਇਤਾਂ ਦੀ ਪਾਲਨਾ ਕਰੋ:

  1. LS-120 ਡਿਸਕੀਟ ਪਾਉ, ਜੋ ਕਿ ਤੁਸੀਂ ਬੂਟ ਪ੍ਰਤੀਬਿੰਬ ਫਾਇਲ boot.img ਤੋਂ ਬਣਾਈ ਸੀ। ਜੇਕਰ ਤੁਸੀਂ ਸਥਾਨਿਕ CD-ROM ਇੰਸਟਾਲੇਸ਼ਨ ਕਰ ਰਹੇ ਹੋ, ਪਰ LS-120 ਡਿਸਕੀਟ ਤੋਂ ਬੂਟ ਕਰਨਾ ਚਾਹੁੰਦੇ ਹੋ, ਤਾਂ Red Hat Enterprise Linux CD #1 ਵੀ ਪਾਉ। ਜੇਕਰ ਤੁਸੀਂ ਇੱਕ ਹਾਰਡ-ਡਰਾਇਵ, NFS, FTP, ਜਾਂ HTTP ਇੰਸਟਾਲੇਸ਼ਨ ਕਰ ਰਹੇ ਹੋ ਤਾਂ CD-ROM ਪਾਉਣ ਦੀ ਜਰੂਰਤ ਨਹੀਂ ਹੈ।

  2. Boot Option ਮੇਨੂ ਤੋਂ EFI Shell ਚੁਣੋ।

  3. Shell> ਪ੍ਰਾਉਟ ਤੇ, ਜੰਤਰ ਨੂੰ ਇਹ ਕਮਾਂਡ fs0: ਦਾ ਇਸਤੇਮਾਲ ਕਰਕੇ LS-120 ਨਾਲ ਤਬਦੀਲ ਕਰੋ, ਸਹਾਇਤਾ ਲਈ map ਕਮਾਂਡ ਦੇ ਨਤੀਜੇ ਦਾ ਇਸਤੇਮਾਲ ਕਰ ਸਕਦੇ ਹੋ।

  4. ਇੰਸਟਾਲੇਸ਼ਨ ਕਾਰਜ ਵਿੱਚ ਬੂਟ ਕਰਨ ਲਈ elilo linux ਲਿਖੋ।

  5. ਇੰਸਟਾਲੇਸ਼ਨ ਸ਼ੁਰੂ ਕਰਨ ਲਈ ਅਧਿਆਇ 4 ਵੇਖੋ।

4.3.3. ਅਨੁਪੂਰਕ ਬੂਟ ਚੋਣ

ਹਾਲਾਂਕਿ ਇੱਕ CD-ROM ਦੇ ਇਸਤੇਮਾਲ ਨਾਲ ਬੂਟ ਕਰਨਾ ਅਤੇ ਇੱਕ ਗਰਾਫ਼ਿਕਲ ਇੰਸਟਾਲੇਸ਼ਨ ਸਭ ਤੋਂ ਆਸਾਨ ਹੈ, ਪਰ ਕੁਝ ਵਾਰ ਇੰਸਟਾਲੇਸ਼ਨ ਹਾਲਾਤ ਹੁੰਦੇ ਹਨ, ਜਿੱਥੇ ਕਿ ਵੱਖਰੇ ਢੰਗ ਨਾਲ ਬੂਟ ਕਰਨ ਦੀ ਲੋੜ ਹੁੰਦੀ ਹੈ। ਇਸ ਭਾਗ ਵਿੱਚ Red Hat Enterprise Linux ਲਈ ਉਪਲੱਬਧ ਅਨੁਪੂਰਕ ਬੂਟ ਚੋਣਾਂ ਵੇਰਵੇ ਸਹਿਤ ਦਰਜ ਹਨ।

ਸਿਰਫ਼ Itanium ਉਪਭੋਗਤਾ ਲਈ:

ਇੱਕ Itanium ਸਿਸਟਮ ਤੇ ਬੂਟ ਲੋਡਰ ਨੂੰ ਚੋਣ ਦੇਣ ਲਈ EFI ਸ਼ੈੱਲ ਪ੍ਰਾਉਟ ਤੇ ਹੇਠ ਲਿਖੀ ਕਮਾਂਡ ਦਿਉ:

elilo linux option

x86, AMD64, ਅਤੇ Intel® EM64T ਉਪਭੋਗਤਾਵਾਂ ਲਈ:

x86, AMD64, ਜਾਂ Intel® EM64T ਸਿਸਟਮ ਤੇ ਬੂਟ ਲੋਡਰ ਨੂੰ ਚੋਣ ਦੇਣ ਲਈ, ਹੇਠਾਂ ਦਿੱਤੇ ਨਮੂਨੇ ਵਿੱਚ ਉਪਲੱਬਧ ਚੋਣਾਂ ਦੀਆਂ ਹਦਾਇਤਾਂ ਇਸਤੇਮਾਲ ਕਰੋ:

ਸੂਚਨਾਸੂਚਨਾ
 

ਇਸ ਭਾਗ ਵਿੱਚ ਨਾ ਇਸਤੇਮਾਲ ਕੀਤੀਆਂ ਬੂਟ ਚੋਣਾਂ ਲਈ ਅੰਤਿਕਾ F ਵੇਖੋ।

4.3.3.1. Kernel ਚੋਣ

ਕਰਨਲ ਨੂੰ ਵੀ ਚੋਣ ਦਿੱਤੀ ਜਾ ਸਕਦੀ ਹੈ। ਉਦਾਹਰਨ ਲਈ, ਕਰਨਲ ਨੂੰ 128 ਮੈਬਾ RAM ਵਿੱਚੋਂ ਸਾਰੀ RAM ਇਸਤੇਮਾਲ ਕਰ ਦੇਣ ਲਈ ਹਦਾਇਤ ਕਰਨ ਲਈ, ਇੰਸਟਾਲੇਸ਼ਨ ਬੂਟ ਪ੍ਰਾਉਟ ਲਿਖੋ:

linux mem=128M

ਪਾਠ ਢੰਗ ਇੰਸਟਾਲੇਸ਼ਨ ਲਈ, ਇਸਤੇਮਾਲ ਕਰੋ:

linux text mem=128M

ਬਹੁਤਿਆਂ ਕੰਪਿਊਟਰਾਂ ਵਿੱਚ, ਕਰਨਲ ਨੂੰ ਇਹ ਮੁੱਲ ਦੇਣ ਦੀ ਲੋੜ ਨਹੀਂ ਪੈਂਦੀ ਹੈ। ਕਰਨਲ ਆਮ ਹਾਲਾਤਾਂ ਵਿੱਚ ਸਵੈ-ਸਿੱਧ ਹੀ ਤੁਹਾਡੇ ਸਿਸਟਮ ਦੀ ਮੈਮੋਰੀ ਅਕਸਰ ਲੱਭ ਹੀ ਲੈਂਦਾ ਹੈ। ਪਰ, ਇਸ ਕਮਾਂਡ ਦਾ ਇਸਤੇਮਾਲ ਕਰਨਾ ਅਕਸਰ ਜਾਂਚ ਕਾਰਵਾਈ ਦੌਰਾਨ ਲਾਭਦਾਇਕ ਹੈ। ਉਦਾਹਰਨ ਲਈ, ਤੁਸੀਂ ਕਮਾਂਡ linux mem=64M ਜਾਂ linux text mem=64M ਰਾਹੀਂ ਕਰਨਲ ਨੂੰ ਘੱਟ ਮੈਮੋਰੀ ਦੇ ਸਕਦੇ ਹੋ।

ਕੋਈ ਚੋਣ ਲਿਖਣ ਉਪਰੰਤ, ਉਸ ਚੋਣ ਨਾਲ ਬੂਟ ਕਰਨ ਲਈ [Enter] ਦਬਾਓ।

ਜੇਕਰ ਤੁਹਾਨੂੰ ਬੂਟ ਚੋਣ ਲਈ ਤੁਹਾਡੇ ਜੰਤਰਾਂ ਲਈ ਕੁਝ ਨਿਰਧਾਰਿਤ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਇਸ ਨੂੰ ਲਿਖ ਲਵੋ। ਬੂਟ ਚੋਣ ਇੰਸਟਾਲੇਸ਼ਨ ਦੇ ਬੂਟ ਲੋਡਰ ਸੰਰਚਨਾ ਭਾਗ ਵਿੱਚ ਲੋੜ ਪੈਂਦੀ ਹੈ (ਵਧੇਰੇ ਜਾਣਕਾਰੀ ਲਈ ਹਿੱਸਾ 4.17 ਵੇਖੋ)।